ਈਸਟਰ ਦੇ ਸਬੰਧ ਵਿੱਚ ਕੰਡਲ ਮਾਰਚ ਅਤੇ ਪ੍ਰਾਰਥਨਾ ਸਭਾਵਾਂ

ਈਸਟਰ ਦੇ ਸਬੰਧ ਵਿੱਚ ਕੰਡਲ ਮਾਰਚ ਅਤੇ ਪ੍ਰਾਰਥਨਾ ਸਭਾਵਾਂ

ਈਸਟਰ ਦੇ ਸਬੰਧ ਵਿੱਚ ਕੰਡਲ ਮਾਰਚ ਅਤੇ ਪ੍ਰਾਰਥਨਾ ਸਭਾਵਾਂ

ਜਾਲੰਧਰ 20, ਅਪ੍ਰੈਲ ( ਰਾਜੇਸ਼ ਸੰਧੂ)

ਪ੍ਰਭੂ ਯਿਸੂ ਮਸੀਹ ਦੇ ਪੁਨਰੁਸਥਾਨ ਦੇ ਦਿਨ ਈਸਟਰ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਐਤਵਾਰ ਨੂੰ ਵੱਖ-ਵੱਖ ਚਰਚਾਂ ਵਿੱਚ ਕੈਂਡਲ ਮਾਰਚ ਅਤੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੇ ਸਬੰਧ ਦੇ ਤਹਿਤ ਸੁਰਾਨੁਸੀ ਦੇ ਗੁਡ ਸ਼ੈਫਰਡ ਚਰਚ ਵਿੱਚ ਵੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ l

ਜਿਸ ਵਿੱਚ ਵੱਡੀ ਗਿਣਤੀ ਵਿੱਚ ਮਸੀਹੀ ਭਾਈਚਾਰੇ ਦੇ ਲੋਕ ਮੋਮਬੱਤੀ ਜਲਕਰ ਸ਼ਾਮਲ ਹੋਏ। ਇਸ ਮੌਕੇ ‘ਤੇ ਚਰਚ ਦੀ ਵੁਮੇਨ ਫੇਲੋਸ਼ਿਪ ਦੀ ਪ੍ਰਧਾਨ ਪੂਨਮ ਭੱਟੀ ਨੇ ਈਸਟਰ ਦੇ ਪਵਿੱਤਰ ਦਿਹਾੜੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਵਿੱਤਰ ਦਿਨ ‘ਤੇ ਪ੍ਰਭੂ ਮਸੀਹ ਨੇ ਮੌਤ ਤੇ ਫ਼ਤਾਹ ਪਾ ਕੇ 40 ਦਿਨ ਧਰਤੀ ‘ਤੇ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਵੀ ਦਿੱਤੇ। ਮੌਤ ਅਤੇ ਪੁਨਰੁਤਥਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਪੂਰੀ ਦੁਨੀਆ ਵਿਚ ਕੁਝ ਵੀ ਹੋ ਰਿਹਾ ਹੈ, ਪਰ ਪਰਮਾਤਮਾ ਦੀ ਯੋਜਨਾ ਹੀ ਸਫਲ ਹੋਵੇਗੀ!

ਇਸ ਮੌਕੇ ਦੇ ‘ਸਬੰਧਤ ਨਾਟਕ ਦਾ ਵੀ ਮੰਚਨ ਕੀਤਾ ਗਿਆ,ਅਤੇ ਭਜਨ ਮੰਡਲੀਆਂ ਨੇ ਮਸੀਹ ਦੇ ਭਜਨ ਪੇਸ਼ ਕਰ ਕੇ ਪ੍ਰਭੂ ਮਸੀਹ ਦੀ ਮਹਿਮਾ ਕੀਤੀ ਗਈ। ਪ੍ਰਾਰਥਨਾ ਸਭਾ ਦੇ ਬਾਅਦ ਪ੍ਰਤੀ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਚਰਚ ਪਾਸਟਰ ਅਨੀਕੇਤ ਅਤੇ ਵੂਮੇਨ ਫੈਲੋਸ਼ਿਪ ਦੀ ਸਾਰੇ ਮੈਂਬਰ ਅਤੇ ਸਮੂਹ ਕਲੀਸੀਆ ਹਾਜ਼ਰ ਸਨ।