ਮੁੱਖ ਮੰਤਰੀ ਸਾਹਿਬ ਜੀ ਗੁਰੂ ਨਗਰੀ ਚ ਸ਼ਰੇਆਮ ਹੋ ਰਹੀਆਂ ਨਜ਼ਾਇਜ ਉਸਾਰੀਆਂ:ਬਿੱਲਾ ਆਰੇ ਵਾਲਾ

ਮੁੱਖ ਮੰਤਰੀ ਸਾਹਿਬ ਜੀ ਗੁਰੂ ਨਗਰੀ ਚ ਸ਼ਰੇਆਮ ਹੋ ਰਹੀਆਂ ਨਜ਼ਾਇਜ ਉਸਾਰੀਆਂ:ਬਿੱਲਾ ਆਰੇ ਵਾਲਾ

     ਮੇਅਰ ਸਾਹਿਬ ਨਹੀਂ ਕਰਦੇ ਕੋਈ ਕਾਰਵਾਈ

    ਅੰਮ੍ਰਿਤਸਰ 24ਅਕਤੂਬਰ(.ਮਨਜੀਤ ਸਿੰਘ ਸੇਰਗਿਲ)
ਹਲਕਾ ਦੱਖਣੀ ਵਿੱਚ ਨਜਾਇਜ ਹੋਟਲਾਂ ਦੀਆਂ ਉਸਾਰੀਆਂ  ਰੁਕਣ ਦਾ ਨਾਮ ਨਹੀ ਲੈ ਰਹੀ ਜਾ ਐਮ ਟੀ ਪੀ ਵਿਭਾਗ ਵਿੱਚ ਭ੍ਰਿਸ਼ਟ ਅਫਸਰ ਇਸਨੂੰ ਰੋਕਣਾ ਨਹੀਂ ਚਾਹੁੰਦੇ ਤਾਜ਼ਾ ਮਾਮਲਾ ਅੰਦਰੂਨ ਚਾਟੀਵਿੰਡ ਚੌਕ ਨੇੜੇ ਪਟਰੋਲ ਪੰਪ ਦੇ ਨਜਦੀਕ ਨਜਾਇਜ ਹੋਟਲ ਦੀ ਹੋ ਰਹੀ ਉਸਾਰੀ ਦਾ ਹੈ ਸਮਾਜ ਸੇਵਕ ਬਿੱਲੇ ਆਰੇ ਵਾਲੇ ਨੇ ਕਿਹਾ ਕਿ ਇਸ ਇਲਾਕੇ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਸੁਰੂ ਕੀਤੀ ਗਈ ਹੈ ਉਸ ਨੂੰ ਰੋਕਣ ਲਈ ਮੇਅਰ ਸਾਹਿਬ,ਨਗਰ ਨਿਗਮ ਕਮਿਸ਼ਨਰ, ਵਿਜ਼ੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਮੇਅਰ ਸਾਹਿਬ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਜਾਇਜ਼ ਉਸਾਰੀਆਂ ਪੂਰੇ ਜ਼ੋਰਾਂ ਤੇ ਹੋ ਰਹੀਆਂ ਹਨ ਉਸ ਦੇ ਬਾਵਜੂਦ ਭ੍ਰਿਸ਼ਟ ਅਫਸਰਾਂ ਨੂੰ ਕੋਈ ਡਰ ਨਹੀਂ ਲੱਗਦਾ ਨਜਾਇਜ ਹੋਟਲ ਦੀ ਉਸਾਰੀ ਦਾ ਕੰਮ ਧੜੱਲੇ  ਨਾਲ ਬਿਨਾਂ ਨਕਸ਼ਾ ਪਾਸ ਕਰਵਾਏ ਕੀਤਾ ਜਾ ਰਿਹਾ ਹੈ ਜਿਸ ਬਾਰੇ ਐੱਮ ਟੀ ਪੀ ਨਰਿੰਦਰ ਸਰਮਾ, ਏ ਟੀ ਪੀ ਅੰਗਦ ਸਿੰਘ ਅਤੇ  ਬਿਲਡਿੰਗ ਇੰਸਪੈਕਟਰ ਮੈਡਮ ਰਾਜ ਰਾਣੀ ਨੂੰ ਕਈ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕਾਰਵਾਈ ਨਹੀ ਇਸ ਬਾਰੇ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਅਰ ਸਾਹਿਬ ਨਗਰ-ਨਿਗਮ ਅਮ੍ਰਿਤਸਰ ਇਸ ਨਜਾਇਜ ਹੋਟਲ ਦੀ ਉਸਾਰੀ ਦੀ ਸਿਫਾਰਸ਼ ਕਰਦੇ ਹਨ ਅਮ੍ਰਿਤਸਰ ਸ਼ਹਿਰ ਨਜਾਇਜ ਹੋਟਲਾਂ ਦੀਆਂ ਉਸਾਰੀਆਂ ਨਾਲ ਭਰੀਆਂ ਪਿਆ ਹੈ ਪਰ ਅਫਸੋਸ ਕਮਿਸ਼ਨਰ ਸਾਹਿਬ ਨਗਰ ਨਿਗਮ ਆਖਰ  ਚੁੱਪ ਕਿਉ ਹਨ ਬਿੱਲੇ ਆਰੇ ਵਾਲੇ ਨੇ ਕਿਹਾ ਕਿ  ਵਿਜੀਲੈਂਸ ਬਿਊਰੋ ਅਮ੍ਰਿਤਸਰ ਰੇਂਜ ਦੇ ਐਸ ਐਸ ਪੀ ਇਨ੍ਹਾਂ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਬਣਦੀ ਕਾਰਵਾਈ ਕਿਉਂ ਨਹੀਂ ਕਰਦੇ ਜੇਕਰ ਮੇਅਰ ਸਾਹਿਬ ਅਤੇ ਨਗਰ ਨਿਗਮ ਕਮਿਸ਼ਨਰ ਸਾਹਿਬ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਅਧਿਕਾਰੀਆਂ ਦੇ ਨਾਮ ਸਮੇਤ ਮਾਨਯੋਗ ਪੰਜਾਬ ਐਂਡ ਹਰਿਆਣਾ ਵਿੱਚ ਸ਼ਿਕਾਇਤ ਕੀਤੀ ਜਾਵੇਗੀ ਅਤੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ।।

Similar Posts

Leave a Reply

Your email address will not be published. Required fields are marked *