ਸਾਈਕੋਮੈਟ੍ਰਿਕ ਟੈਸਟ ਕੰਡਕਟ ਕਰਵਾਉਣ ਲਈ ਏਜੰਸੀਆਂ ਨੂੰ ਸੱਦਾ
ਸਾਈਕੋਮੈਟ੍ਰਿਕ ਟੈਸਟ ਕੰਡਕਟ ਕਰਵਾਉਣ ਲਈ ਏਜੰਸੀਆਂ ਨੂੰ ਸੱਦਾ
ਅੰਮ੍ਰਿਤਸਰ 1 ਨਵੰਬਰ 2025—
ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਦੱਸਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਦਾ ਸਾਈਕੋਮੈਟ੍ਰਿਕ ਟੈਸਟ ਕਰਵਾਇਆ ਜਾਣਾ ਹੈ, ਇਹ ਟੈਸਟ ਸਾਈਕੋਮੈਟ੍ਰਿਕ ਟੈਸਟ ਕਰਨ ਵਾਲੀ ਏਜੰਸ਼ੀ ਪਾਸੋਂ ਕਰਵਾਇਆ ਜਾਣਾ ਹੈ। ਇਸ ਏਜੰਸੀ ਦੀ ਚੋਣ ਸਿੱਖਿਆ ਵਿਭਾਗ ਦੀ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਸਾਈਕੋਮੈਟ੍ਰਿਕ ਟੈਸਟ ਕਰਨ ਵਾਲੀਆਂ ਏਜੰਸ਼ੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੀਆਂ ਏਜੰਸੀਆਂ ਹੇਠ ਲਿਖਿਆਂ ਸਰਤਾਂ ਪੂਰੀਆ ਕਰਦੀਆਂ ਹਨ ਉਹ ਇਹਨਾਂ ਸ਼ਰਤਾਂ ਨੂੰ ਪੂਰੇ ਕਰਨ ਸਬੰਧੀ ਆਪਣੇ ਲੋੜੀਦੇ ਦਸ਼ਤਾਵੇਜ ਨਾਲ ਲੈ ਕੇ ਮਿਤੀ 07-11-2025 ਨੂੰ ਦਫਤਰ ਜ਼ਿਲਾ੍ਹ ਸਿੱਖਿਆ ਅਫਸਰ (ਸੈ:ਸਿ:), ਕਮਰਾ ਨੰ: 305, ਤੀਸਰੀ ਮੰਜਿਲ,ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਸਮਾਂ ਸਵੇਰੇ 11.00 ਵਜੇ ਪਹੁੰਚਣ। ਏਜੰਸੀ ਜੋ ਪ੍ਰਪੋਜਲ ਭੇਜੇਗੀ ਉਸ ਵਿੱਚ ਏਜੰਸੀ ਆਪਣੇ ਮਾਹਿਰਾਂ ਦੇ ਨਾਮ, ਕੰਨਟੈਕਟ ਨੰਬਰ, ਈ-ਮੇਲ ਐਡਰੈਸ, ਵਿਦਿਅਕ ਯੋਗਤਾ ਅਤੇ ਤਜਰਬੇ ਸਬੰਧੀ ਸੂਚਨਾਂ ਆਪਣੀ ਦਫਤਰੀ ਈ-ਮੇਲ ਰਾਹੀਂ ਇਸ ਦਫਤਰ ਦੀ ਈ-ਮੇਲ ਆਈ.ਡੀ. deose.amritsar@punjabeducation.gov.in ਤੇ ਮਿਤੀ 07-11-2025 ਤੋਂ ਪਹਿਲਾਂ ਭੇਜੇਗੀ।
ਏਜੰਸੀ ਸਬੰਧੀ ਸ਼ਰਤਾਂ ਹਨ ਕਿ ਏਜੰਸੀ ਰਜਿਸਟਰਡ ਹੋਵੇ। ਆਪਣਾ ਜੀ.ਐਸ.ਟੀ. ਨੰ: ਹੋਵੇ ਜੋ ਕਿ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇ। ਪਿਛਲੇ 3 ਸਾਲਾਂ ਦੀ ਆਈ.ਟੀ.ਆਰ. ਨਾਲ ਲਿਆਂਦੀ ਜਾਵੇ। ਉਹੀ ਫਰਮਾਂ ਸੰਪਰਕ ਕਰਨ ਜਿੰਨਾਂ ਕੋਲ ਐਜੂਕੇਸ਼ਨ ਨਾਲ ਸਬੰਧਤ ਜੀ.ਐਸ.ਟੀ. ਨੰਬਰ ਹੋਵੇ। ਟੈਸਟ ਕਰਨ ਵਾਲੇ ਮਾਹਿਰਾਂ ਕੋਲ ਗਾਈਡੈਂਸ ਐਂਡ ਕਾਊਸਲਿੰਗ ਵਿੱਚ ਮਾਸਟਰ ਡਿਗਰੀ ਜਾਂ ਡਿਪਲੋਮਾਂ ਹੋਵੇ ਅਤੇ ਉਹ ਸਾਈਕੋਮੈਟ੍ਰਿਕ ਅਸੈਸਮੈਂਟ ਵਿੱਚ ਮੁਹਾਰਤ ਰੱਖਦਾ ਹੋਵੇ।
