ਮਿਊਜ਼ਿਕ ਮੈਨ ਮਿੱਕੂ ਸਿੰਘ ਲਿਆ ਰਹੇ ਨੇ ਇੱਕ ਨਵਾਂ ਸ਼ਾਨਦਾਰ ਟਰੈਕ ਗਾਇਕਾ _ਮਨਜੀਤ ਮੀਤ
ਜਲੰਧਰ (ਅੰਮ੍ਰਿਤ ਪਵਾਰ)1 ਨਵੰਬਰ ਸਭਸੇ ਤੇਜ਼ ਮੀਡੀਆ :-ਪੰਜਾਬੀ ਗਾਇਕਾ ਮਨਜੀਤ ਮੀਤ ਪੰਜਾਬੀ ਧਾਰਮਿਕ ਗਾਇਕੀ ਦਾ ਸਟਾਰ ਨਾਮ ਹੈ ਤੇ ਕਦੇ ਕਦੇ ਓਹ ਬੈਸਟ ਬੀਟ ਗੀਤ ਗਾਉਂਦੀ ਹੈ ਤਾਂ ਓਹ ਗੀਤ ਸਫ਼ਲ ਹੋ ਜਾਂਦਾ ਹੈ।ਮਨਜੀਤ ਮੀਤ ਦੇ ਇਸ ਟਰੈਕ (ਜੀਜਾ ਹੋ ਗਿਆ ਸ਼ਰਾਬੀ)ਦੇ ਨਿਰਮਾਤਾ ਜਤਿੰਦਰ ਕੁਮਾਰ ਸ਼ਰਮਾ ਹਨ ਜਿਹਨਾਂ ਨੇ ਦੱਸਿਆ ਕਿ “ਸਬਸੇ ਤੇਜ ਮੀਡੀਆ” ਦੇ ਸਹਿਯੋਗ ਨਾਲ ਇਹ ਮਨਜੀਤ ਮੀਤ ਦਾ ਨਵਾਂ ਗੀਤ ਵਰਲਡ ਵਾਈਡ ਰਲੀਜ਼ ਕੀਤਾ ਜਾਏਗਾ।ਮਨਜੀਤ ਮੀਤ ਬਾਬਤ ਓਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਸੱਭਿਆਚਾਰਕ ਮੇਲਿਆਂ ਵਿੱਚ ਓਹ ਗਾ ਕਿ ਸਨਮਾਨਿਤ ਹੋ ਚੁੱਕੀ ਹੈ। ਓਹਨਾ ਦੱਸਿਆ ਕੀ ਮਨਜੀਤ ਮੀਤ ਦੇ ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਿਊਜਕ ਨਗਰ ਦੇ ਸਟਾਰ ਯੁਵਾ ਮਿਊਜ਼ਿਕ ਡਾਇਰੈਕਟਰ ਮਿੱਕੂ ਸਿੰਘ ਨੇ ਸੰਗੀਤ ਬਧ ਕੀਤਾ ਹੈ।ਮਨਜੀਤ ਮੀਤ ਨੇ ਕਿਹਾ ਕਿ ਇਸ ਟਰੈਕ ਨਾਲ ਓਹ ਯੁਵਾ ਦਿਲਾਂ ਦੀ ਧੜਕਨ ਬਣੇਗੀ ਇਹ ਓਸ ਦਾ ਪੂਰਾ ਵਿਸ਼ਵਾਸ਼ ਹੈ।ਮਿਊਜ਼ਿਕ ਮੈਨ ਮਿੱਕੂ ਸਿੰਘ ਨੇ ਕਿਹਾ ਕਿ ਇਸ ਗੀਤ ਦਾ ਐਲਾਨ ਇੰਸਟਾਗ੍ਰਾਮ ਤੇ ਹੋਣ ਬਾਅਦ ਦੇਖਿਆ ਗਿਆ ਕਿ ਮਨਜੀਤ ਮੀਤ ਦੀ ਫੈਨ ਫੋਲੋਇੰਗ ਕਾਫ਼ੀ ਹੈ ਤੇ ਇਸ ਤਰਾਂ ਮਾਡਰਨ ਸੰਗੀਤ ਵਿੱਚ ਬਣਿਆ ਇਹ ਟਰੈਕ ਪੱਕਾ ਹਿੱਟ ਹੋਏਗਾ।ਯਾਦ ਰਹੇ ਮਿੱਕੂ ਸਿੰਘ ਦਾ ਇੰਡਸਟਰੀ ਵਿੱਚ ਖ਼ੂਬ ਨਾਮ ਹੈ ਤੇ ਇਸ ਦਾ ਲਾਭ ਗਾਇਕਾ ਮਨਜੀਤ ਮੀਤ ਨੂੰ ਪੱਕਾ ਹੋਏਗਾ।ਜਤਿੰਦਰ ਸ਼ਰਮਾ ਅਨੁਸਾਰ ਇਸ ਦਾ ਸ਼ਾਨਦਾਰ ਵੀਡੀਓ ਵੀ ਦਰਸ਼ਕਾਂ ਲਈ ਉਪਲਬਧ ਹੋਏਗਾ।_ਅੰਮ੍ਰਿਤ ਪਵਾਰ।
