ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ 4 ਨਵੰਬਰ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚੋਂ ਗਾਈਬ ਹੋਈ ਭਾਰਤੀ ਸਿੱਖ ਮਹਿਲਾ ਦੇ ਮਾਮਲੇ ‘ਚ ਅੱਜ (ਸ਼ਨੀਵਾਰ) ਇੱਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਇਸ ਔਰਤ, ਸਰਬਜੀਤ ਕੌਰ, ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਪਾਕਿਸਤਾਨ (Pakistan) ‘ਚ ਇਸਲਾਮ ਕਬੂਲ ਕਰਕੇ ਇੱਕ ਸਥਾਨਕ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ।
ਸਰਬਜੀਤ’ ਬਣੀ ‘ਨੂਰ ਹੁਸੈਨ’, certificate ਵਾਇਰਲ

ਇਸ ਦਾਅਵੇ ਦੀ ਪੁਸ਼ਟੀ ਵਜੋਂ, ਪਾਕਿਸਤਾਨ ਦੇ ਸ਼ੇਖੂਪੁਰਾ (Sheikhupura) ਦੀ ਇੱਕ ਮਸਜਿਦ ਵੱਲੋਂ ਜਾਰੀ ਇੱਕ ਕਥਿਤ ਨਿਕਾਹ certificate ਦੀ ਕਾਪੀ ਵੀ ਸਾਹਮਣੇ ਆਈ ਹੈ। Certificate ‘ਚ ਦਾਅਵਾ ਕੀਤਾ ਗਿਆ ਹੈ ਕਿ Sarabjit Kaur ਨੇ ਆਪਣੀ ਸਹਿਮਤੀ ਨਾਲ ਧਰਮ ਬਦਲ ਕੇ ਆਪਣਾ ਨਵਾਂ ਨਾਂ ‘Noor Hussain’ ਰੱਖ ਲਿਆ ਹੈ ਅਤੇ ਇੱਕ Maulvi ਤੋਂ ਨਿਕਾਹ ਪੜ੍ਹਾਇਆ ਹੈ।