ਅਮੈਰੀਕਨ ਸਕੂਲ ਜੰਡਿਆਲਾ ਗੁਰੂ ਨੇ ਸਲਾਨਾ ਸਪੋਰਟਸ ਮੀਟ ਕਾਰਵਾਈ
ਜੰਡਿਆਲਾ ਗੁਰੂ 22 ਨਵੰਬਰ (ਕੰਵਲਜੀਤ ਸਿੰਘ ਲਾਡੀ) ਅਮੈਰੀਕਨ ਸਕੂਲ ਜੰਡਿਆਲਾ ਗੁਰੂ ਨੇ ਆਪਣੀ ਸਲਾਨਾ ਸਪੋਰਟਸ ਮੀਟ ਖੇਡਾਂ ਦੀ ਸ਼ੁਰੂਆਤ ਪੂਰੇ ਜੋਸ਼ੋ ਖਰੋਸ਼ ਨਾਲ ਕੀਤੀ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਨਰਿੰਦਰਪਾਲ ਸਿੰਘ ਸੋਹਲ ਸਾਬਕਾ ਡੀਓ (ਐਲ ਆਈ ਸੀ) ਅਤੇ ਸਬ ਇੰਸਪੈਕਟਰ ਗੁਰਪਾਲ ਸਿੰਘ (ਰੈਸਲਿੰਗ ਖਿਡਾਰੀ) ਨੇ ਸਾਂਝੇ ਤੌਰ ਤੇ ਸਿਰਕਤ ਕੀਤੀ ਇਸ ਮੌਕੇ ਸਕੂਲ ਦੇ ਲਗਭਗ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਕਾਫੀ ਉਤਸਾਹ ਨਾਲ ਭਾਗ ਲੈਂਦੇ ਆ ਖੇਡਾਂ ਦੀਆਂ ਨਿਯਮਾਂ ਮੁਤਾਬਕ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨਾਂ ਪ੍ਰਾਪਤ ਕੀਤੀਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸ. ਨਰਿੰਦਰ ਪਾਲ ਸਿੰਘ ਸੋਹਲ ਸਾਬਕਾ ਡੀਓ (ਐਲ ਆਈ ਸੀ) ਨੇ ਜਿੱਥੇ ਖੂਬ ਅਮੈਰੀਕਨ ਸਕੂਲ ਦੀ ਸਲਾਘਾ ਕੀਤੀ ਉੱਥੇ ਬੱਚਿਆਂ ਨੂੰ ਨਸ਼ਿਆਂ ਦੀ ਦਲ ਦਲ ਤੋਂ ਦੂਰ ਰਹਿਣ ਵਾਸਤੇ ਪ੍ਰੇਰਤ ਵੀ ਕੀਤਾ ਇਸ ਮੌਕੇ ਤੇ ਇਹ ਖੇਡਾਂ ਨੂੰ ਹੋਰ ਰੋਚਕ ਬਣਾਉਣ ਵਾਸਤੇ ਬੱਚਿਆਂ ਦੇ ਆਏ ਹੋਏ ਮਾਪਿਆਂ ਅਤੇ ਦਾਦੀ ਦਾਦਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਜੋ ਕਾਫੀ ਸਲਾਘਾ ਯੋਗ ਸੀ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਦਸ਼ਮੇਸ਼ ਮਹਾਜਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਆਪਣੀ ਪਨੀਰੀ ਨੂੰ ਸਾਡੇ ਹੱਥ ਵਿੱਚ ਦੇ ਕੇ ਸਾਡੇ ਉੱਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਅਸੀਂ ਵਚਨ ਬੰਦ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਨਨੇ ਮੁੰਨੇ ਬੱਚੇ ਤੁਹਾਡਾ ਅਤੇ ਤੁਹਾਡੇ ਇਲਾਕੇ ਦਾ ਗੌਰਵ ਹੋਣਗੇ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਖੇਡਾਂ ਵਿੱਚ ਵੱਖ-ਵੱਖ ਪੁਜੀਸ਼ਨਾਂ ਕਰਨ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਤੇ ਇਲਾਕੇ ਦੇ ਉੱਘੇ ਸਮਾਜ ਸੇਵਕ ਸਰਦਾਰ ਬਲਜੀਤ ਸਿੰਘ ਬਿੱਟੂ,ਨਰਿੰਦਰ ਪਾਲ ਸਿੰਘ ਸੋਹਲ,ਸਬ ਇੰਸਪੈਕਟਰ ਗੁਰਪਾਲ ਸਿੰਘ, ਜਸਪਾਲ ਗੁਪਤਾ ਡਾਇਰੈਕਟਰ, ਅਸ਼ੋਕ ਮਹਾਜਨ ਪ੍ਰਧਾਨ,ਅਲਕਾ ਗੁਪਤਾ ਵਾਈਸ ਪ੍ਰਧਾਨ, ਨੇਹਾ ਗੁਪਤਾ ਵਾਈਸ ਪ੍ਰਿੰਸੀਪਲ, ਦਸ਼ਮੇਸ਼ ਮਹਾਜਨ ਪ੍ਰਿੰਸੀਪਲ, ਮੈਡਮ ਦਵਿੰਦਰ ਕੌਰ ਆਦਿ ਹਾਜ਼ਰ ਸਨ!