You are currently viewing ਪੁਰਾਤਨ ਸ਼ਿਵ ਮੰਦਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਦੀ ਧੋਖੇ ਨਾਲ ਕਰੋੜਾਂ ਰੁਪਏ ਦੀ ਜਗ੍ਹਾ ਵੇਚਣ ਵਾਲਿਆ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ

ਪੁਰਾਤਨ ਸ਼ਿਵ ਮੰਦਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਦੀ ਧੋਖੇ ਨਾਲ ਕਰੋੜਾਂ ਰੁਪਏ ਦੀ ਜਗ੍ਹਾ ਵੇਚਣ ਵਾਲਿਆ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ

ਪੁਰਾਤਨ ਸ਼ਿਵ ਮੰਦਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਦੀ ਧੋਖੇ ਨਾਲ ਕਰੋੜਾਂ ਰੁਪਏ ਦੀ ਜਗ੍ਹਾ ਵੇਚਣ ਵਾਲਿਆ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ

ਅੰਮ੍ਰਿਤਸਰ 22ਨਵੰਬਰ ( )ਬਲਵਿੰਦਰ ਸਿੰਘ ਬਿੱਲਾ ਪ੍ਰਧਾਨ ਮੌਜੂਦਾ ਟਰੱਸਟ ਸਨਾਤਨ ਧਰਮ ਸਭਾ ਰਜਿਸਟਰਡ ਟਰੱਸਟ ਸੁਲਤਾਨਵਿੰਡ ਰੋਡ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਦਰ ਦੀ ਜਮੀਨ 01 ਕਨਾਲਾ 09 ਮਰਲੇ ਜਿਸਦਾ ਖਸਰਾ ਨੰ 3508/575/4 ਮਿੰਨ ਵਾਕਿਆ ਰਕਬਾ ਸੁਲਤਾਨਵਿੰਡ ਅਰਬਨ ਅੰਮ੍ਰਿਤਸਰ ਹੈ ਪੁਰਾਣੀਆ ਜਮਾਬੰਦੀ ਅਤੇ ਤਕਸੀਮ ਦੇ ਵਿਚ ਉਕਤ ਖਸਰਾ ਨੰਬਰ ਦੇ ਵਿਚ ਗੈਰ ਮੁਮਕਿਨ ਮੰਦਰ ਲਿਖਿਆ ਹੋਇਆ ਹੈ ਅਤੇ ਮੋਕੇ ਤੇ ਮੰਦਰ ਮੌਜੂਦ ਹੈ। ਇਸ ਉਕਤ ਮੰਦਰ ਦੇ ਵਿਚ 09 ਦੁਕਾਨਾ ਬਣੀਆ ਹੋਇਆ ਹਨ ਜਿਸਦਾ ਕਿਰਾਇਆ ਪਿੱਛਲੇ ਲੰਮੇ ਸਮੇ ਤੋ ਇਹਨਾ ਦੁਕਾਨਾ ਦਾ ਕਿਰਾਇਆ ਮੋਜੂਦਾ ਉਕਤ ਟਰੱਸਟ ਕਿਰਾਇਆ ਰਸੀਦਾ ਲੈ ਕੇ ਵਸੂਲ ਕਰ ਰਹੀ ਹੈ ਉਕਤ ਦੁਕਾਨਾ ਦੇ ਵਿਚ ਕਿਰਾਏਦਾਰਾ ਦਾ ਵੇਰਵਾ ਇਸ ਤਰਾ ਦੇ ਨਾਲ ਹੈ (1) ਸੋਹਨ ਲਾਲ ਜੋਤੀ ਆਇਸ ਕ੍ਰੀਮ (2) ਨਵੀਨ ਕੁਮਾਰ ਸ਼ਿਵ ਮੈਡੀਕਲ ਸਟੋਰ (3) ਡਾਕਟਰ ਰਣਜੀਤ ਸਿੰਘ ਜਿਸ ਕੋਲ ਦੋ ਦੁਕਾਨਹਾ ਹਨ (4) ਮਹਾਜਨ ਪੇਟ (5) ਸੁਭਾਸ਼ ਹੇਅਰ ਸਟਾਇਲ (6) ਚੰਨ ਸਿੰਘ ਕੁਲਚੇਆ ਵਾਲਾ (7) ਰੋਹਿਤ ਕੁਮਾਰ ਹਨ ਇਹਨਾ ਉਕਤ ਕਿਰਾਏਦਾਰਾ ਦੇ ਵਿਚੋ ਡਾਕਟਰ ਰਣਜੀਤ ਸਿੰਘ ਦੋ ਦੁਕਾਨਾ ਦਾ ਕਿਰਾਏਦਾਰ ਹੈ ਅਤੇ ਨਵੀਨ ਕੁਮਾਰ ਪਾਸ ਇਕ ਦੁਕਾਨ ਹੈ ਇਹ ਤਿੰਨੋ ਦੁਕਾਨਾ ਮੇਨ ਸੁਲਤਾਨਵਿੰਡ ਰੋਡ ਵਿਖੇ ਹਨ ਇਹਨਾ ਸਾਰੀਆ ਦੁਕਾਨਾ ਦੇ ਉਪਰ ਮੰਦਰ ਟਰੱਸਟ ਕਮੇਟੀ ਦਾ ਵੱਡਾ ਹਾਲ ਬਣਿਆ ਹੋਇਆ ਹੈ ਜੋ ਸਰਬ ਧਰਮ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਇਹਨਾ ਉਕਤ ਦੁਕਾਨਾ ਦੇ ਮਗਰ ਸ਼ਨੀ ਨਵ ਗ੍ਰਹ ਮੰਦਰ ਬਣਿਆ ਹੋਇਆ ਹੈ ਇਹਨਾ ਸਾਰੀਆ ਦੁਕਾਨਾ ਦੀ ਥਾ ਤੇ ਮੰਦਰ ਕਮੇਟੀ ਨੇ ਮਾਤਾ ਸ੍ਰੀ ਭਦਰਕਾਲੀ ਜੀ ਦਾ ਮੰਦਰ ਤੇ ਲੰਗਰ ਹਾਲ ਬਣਾਉਣ ਵਾਸਤੇ ਮਾਨਯੋਗ ਅਦਾਲਤ ਵਿਚ ਦੁਕਾਨਾ ਖਾਲੀ ਕਰਵਾਨ ਦਾ ਕੇਸ ਵੀ ਕੀਤਾ ਹੋਇਆ ਹੈ ਜੋ ਅੱਜ ਤੱਕ ਫੈਸਲੇ ਅਧੀਨ ਹੈ ਡਾ ਰਣਜੀਤ ਸਿੰਘ ਅਤੇ ਉਸਦੇ ਪੁੱਤਰ ਸਨਮੀਤ ਸਿੰਘ ਅਤੇ ਸ਼ਿਵਾਨੀ ਤੇ ਨਵੀਨ ਕੁਮਾਰ ਨੇ ਗੋਪਾਲ ਕਿਸ਼ਨ ਪੁੱਤਰ ਸ੍ਰੀ ਰਮੇਸਵਰ ਦਾਸਵਾਸੀ 724 724 ਹਾਊਸ ਫੰਡ ਕਮਪਲੈਕਸ ਨਿਊ ਅੰਮ੍ਰਿਤਸਰ ਜੀ ਟੀ ਰੋਡ ਅੰਮ੍ਰਿਤਸਰ ਪਾਸੇ ਮੰਦਰ ਵਾਲੀ ਜਮੀਨ ਦੀ ਬਿਨਾ ਮੌਜੂਦਾ ਟਰੱਸਟ ਨੂੰ ਦੱਸਿਆ ਰਕਬਾ 43 ਵਰਗਗਜ ਦੀ ਰਜਿਸਟਰੀ ਬਿਨਾ ਛੱਤ ਤੇ ਰਣਜੀਤ ਸਿੰਘ ਪੁੱਤਰ ਸ੍ਰ ਬੂਆ ਸਿੰਘ ਅਤੇ ਸਨਮੀਤ ਸਿੰਘ ਪੁੱਤਰ ਸ੍ਰ ਰਣਜੀਤ ਸਿੰਘ ਵਲਦ ਸ੍ਰ ਬੂਆ ਸਿੰਘ ਵਾਸੀਆਨ 01 ਬੀ/ਏ ਕੋਰਟ ਰੋਡ ਕਨੇਡੀ ਐਵੀਨਿਊ ਅੰਮ੍ਰਿਤਸਰ ਨੇ ਮਿਤੀ 19-07-2024 ਨੂੰ ਆਪਣੇ ਨਾਮ ਤੇ ਤਸਦੀਕ ਕਰਵਾ ਲਈ ਅਤੇ ਬਾਅਦ ਵਿਚ 43 ਵਰਗਗਜ ਮੰਦਰ ਵਾਲੀ ਜਗ੍ਹਾ ਦੇ ਵਿਚੋ ਰਕਬਾ 14.22 ਵਰਗਗਜ ਦਾ ਮੁਖਤਾਰਨਾਮਾ ਆਮ ਸ਼ਿਵਾਨੀ ਪਤਨੀ ਨਵੀਨ ਕੁਮਾਰ ਵਾਸੀ 5441 ਗਲੀ ਨੰ 02 ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਨਾਮ ਤੇ ਮਿਤੀ 19 07-2024 ਨੂੰ ਤਸਦੀਕ ਕਰਵਾ ਦਿੱਤਾ ਅਤੇ ਇਸ ਮੁਖਤਾਰਨਾਮੇ ਤੇ ਅਗਾਹ ਸ਼ਿਵਾਨੀ ਨੇ ਆਪਣੇ ਪਤੀ ਨਵੀਨ ਕੁਮਾਰ ਪੁੱਤਰ ਸ੍ਰੀ ਸੁਭਾਸ਼ ਕੁਮਾਰ ਵਾਸੀ 5441 ਗਲੀ ਨੰ 02 ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਹੱਕ ਦੇ ਵਿਚ ਰਜਿਸਟਰੀ ਮਿਤੀ 01-10-2024 ਨੂੰ ਤਸਦੀਕ ਕਰਵਾ ਦਿੱਤੀ ਹੈ ਗੋਪਾਲ ਕਿਸ਼ਨ ਵਲੋ ਪਹਿਲਾ ਮੋਜੂਦਾ ਟਰੱਸਟ ਨੂੰ ਭੰਗ ਕਰਨ ਲਈ ਮਾਨਯੋਗ ਅਦਾਲਤ ਦੇ ਵਿਚ ਕੇਸ ਦਾਇਰ ਕੀਤਾ ਸੀ ਇਸ ਕੇਸ ਨੂੰ ਮਾਨਯੋਗ ਅਦਾਲਤ ਨੇ ਇਸਦਾ ਕੇਸ ਡਿਸਮਿਸ ਕੀਤਾ ਗਿਆ ਅਤੇ ਅਤੇ ਇਸ ਦੇ ਪੁੱਤਰ ਅਮਿਤ ਬਾਂਗਲਾ ਵਲੋ ਵੀ ਮੌਜੂਦਾ ਟਰੱਸਟ ਤੇ ਦੋ ਕੇਸ ਮਾਨਯੋਗ ਅਦਾਲਤ ਵਿਚ ਕੀਤੇ ਗਏ ਅਤੇ ਇਸਦੇ ਕੇਸ ਵੀ ਅਦਾਲਤ ਵਿਚ ਡਿਸਮਿਸ ਹੋ ਗਏ ਉਦੋ ਤੋ ਹੀ ਗੋਪਾਲ ਕਿਸ਼ਨ ਮੰਦਰ ਦੀਆ ਝੂਠੀਆ ਟਰੱਸਟਾ ਬਣਾ ਕੇ ਮੰਦਰ ਵਾਲੀ ਜਗ੍ਹਾ ਨੂੰ ਵੇਚਨਾ ਚਾਹੁੰਦਾ ਹੈ ਇਸ ਵਾਰ ਇਸ ਨੇ ਮੰਦਰ ਵਾਲੀ ਜਗ੍ਹਾ ਦੀ ਮੇਨ ਰੋਡ ਤੋ ਰਕਬਾ 43 ਵਰਗਗਜ ਦੀ ਰਜਿਸਟਰੀ ਰਣਜੀਤ ਸਿੰਘ ਆਦਿ ਦੇ ਨਾਮ ਕਰ ਦਿੱਤੀ ਹੈ ਬਲਵਿੰਦਰ ਸਿੰਘ ਬਿੱਲਾ ਨੇ ਮਾਨਯੋਗ ਪੁਲਿਸ ਕਮਿਸ਼ਨਰ ਪਾਸੋ ਮੰਗ ਕੀਤੀ ਕਿ ਇਹਨਾ ਸਾਰਿਆ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੰਦਰ ਦੇ ਨਾਮ ਤੇ ਰਜਿਸਟਰੀ ਤਸਦੀਕ ਕਰਵਾਈ ਜਾਵੇ ਜਾਵੇ ਮਾਨਯੋਗ ਪੁਲਿਸ ਕਮਿਸ਼ਨਰ ਵੱਲੋਂ ਇਹ ਸ਼ਿਕਾਇਤ ਏ ਡੀ ਸੀ ਪੀ 3 ਮੈਡਮ ਜਸਰੂਪ ਕੌਰ ਨੂੰ ਮਾਰਕ ਕਰ ਦਿੱਤੀ ਹੈ ਮੰਦਿਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਜੇਕਰ ਓਹਨਾ ਨੂ ਇੰਨਸਾਫ ਨਾ ਮਿਲਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਜਾਣਗੇ ।।