ਮਾਨਯੋਗ ਕਮਿਸ਼ਨਰ ਪੁਲਿਸ, ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਅਮਨਦੀਪ ਕੌਰ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਲੱਗ ਰਹੇ ਟਰੈਫਿਕ ਜਾਮ ਨੂੰ ਹੱਲ ਕਰਨ ਲਈ ਜੋਨ ਇੰਚਾਰਜਾਂ ਨਾਲ ਮੀਟਿੰਗ ਕੀਤੀ ਗਈ। ਸ਼ਹਿਰ ਦੇ ਬਾਈਪਾਸ ਅਤੇ ਸ਼ਹਿਰ ਦੇ ਅੰਦਰੂਨ ਹਿਸਿਆਂ ਜਿਥੇ ਬਾਰ-ਬਾਰ ਟਰੈਫਿਕ ਜਾਮ ਲਗਦੇ ਹਨ, ਉਥੇ ਕਰਮਚਾਰੀ ਤਾਇਨਾਤ ਕਰਕੇ ਉਹਨਾ ਹਦਾਇਤ ਕੀਤੀ ਗਈ ਕਿ ਕਿਸੇ ਵੀ ਜਗ੍ਹਾ ਜਾਮ ਨਾ ਲੱਗਣ ਦਿੱਤਾ ਜਾਵੇ। ਜੋਨ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਗੁੰਮਟਾਲਾ ਬਾਈਪਾਸ, ਇੰਨ-ਆਉਟ ਬੇਕਰੀ ਚੌਕ, ਲੋਹਾਰਕਾ ਪੁੱਲ, ਫਤਿਹਗੜ ਚੂੜੀਆਂ ਬਾਈਪਾਸ, ਮਜੀਠਾ ਰੋਡ ਬਾਈਪਾਸ, ਵੇਰਕਾ ਬਾਈਪਾਸ, ਵੱਲਾ ਬਾਈਪਾਸ, ਸਬਜੀ ਮੰਡੀ ਅਤੇ ਸ਼ਹਿਰ ਦੇ ਅੰਦਰੂਨ ਪੁਆਇੰਟਾਂ ਤੇ ਖੁੱਦ ਨਿਗਰਾਨੀ ਕਰਕੇ ਕਿਸੇ ਵੀ ਜਗ੍ਹਾ ਟਰੈਫਿਕ ਜਾਮ ਨਾ ਲੱਗਣ ਦਿੱਤਾ ਜਾਵੇ। ਜਗਾੜੂ ਰੇਹੜਿਆਂ ਅਤੇ ਮੋਡੀਫਾਈਡ ਵਹੀਕਲਾਂ ਦੇ ਖਿਲਾਫ ਮਾਨਯੋਗ ਹਾਈਕੋਰਟ ਦੀ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਗਈ ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਟ੍ਰਿਪਲ ਰਾਈਡਿੰਗ, ਕਾਲੀ ਫਿਲਮ, ਬੁਲਟ ਪਟਾਕਿਆਂ ਦੇ ਵੱਧ-ਵੱਧ ਚਲਾਨ ਕੀਤੇ ਗਏ। ਇਸ ਤੋ ਇਲਾਵਾ ਜੋਨ ਇੰਚਾਰਜਾਂ ਨੂੰ ਨਾਲ ਲੈ ਕੇ ਅਸ਼ੋਕਾ ਚੌਕ ਤੋ ਭੰਡਾਰੀ ਪੁੱਲ ਤੱਕ ਦੋਨਾ ਸਾਇਡਾਂ ਅਤੇ ਲਿਬਰਟੀ ਮਾਰਕੀਟ ਬਜਾਰ ਦੇ ਦੋਨਾ ਸਾਈਡਾਂ, ਪੁਤਲੀਘਰ ਬਜਾਰ ਦੇ ਦੋਨਾ ਸਾਈਡਾ ਦੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਅਤੇ ਗਾਹਕਾਂ ਦੇ ਵਹੀਕਲਾਂ ਨੂੰ ਸੁਚੱਜੇ ਢੰਗ ਨਾਲ ਪਾਰਕ ਕਰਵਾਇਆ ਜਾਵੇ ਅਤੇ ਮਾਨਯੋਗ ਡੀ.ਸੀ. ਸਾਹਿਬ ਵੱਲੋ ਨਜਾਇਜ ਇੰਨਕਰੋਚਮੈਂਟ ਕਰਨ ਵਾਲਿਆ ਖਿਲਾਫ ਪਾਸ ਕੀਤੇ ਗਏ ਹੁਕਮਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਹਦਾਇਤ ਕੀਤੀ ਗਈ ਕਿ ਜੇਕਰ ਅੱਗੇ ਤੋ ਕਿਸੇ ਦੁਕਾਨਦਾਰ ਵੱਲੋ ਸ