You are currently viewing ਆਨਲਾਈਨ ਵਧ ਰਹੇ ਫਾਇਨੈਂਸ਼ਲ ਫਰਾਡ ਤੋਂ ਬਚਨ ਲਈ AI ਦੇ ਯੁੱਗ ‘ਚ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ:

ਆਨਲਾਈਨ ਵਧ ਰਹੇ ਫਾਇਨੈਂਸ਼ਲ ਫਰਾਡ ਤੋਂ ਬਚਨ ਲਈ AI ਦੇ ਯੁੱਗ ‘ਚ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ:

ਆਨਲਾਈਨ ਵਧ ਰਹੇ ਫਾਇਨੈਂਸ਼ਲ ਫਰਾਡ ਤੋਂ ਬਚਨ ਲਈ AI ਦੇ ਯੁੱਗ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ:

ਅੱਜਕਲ ਤਰੱਕੀ ਕਰਦੀ ਹੋਈ AI (ਆਰਟੀਫ਼ੀਸ਼ੀਅਲ ਇੰਟੈਲੀਜੈਂਸ)  ਦੀ ਤਕਨਾਲੋਜੀ ਜਿਤਨਾ ਫਾਇਦਾ ਲੋਕਾਂ ਨੂੰ ਦੇ ਰਹੀ ਹੈ, ਉਸੇ ਨਾਲ ਇਹ ਤਕਨਾਲੋਜੀ ਸਾਈਬਰ ਅਪਰਾਧੀਆਂ ਵੱਲੋਂ ਗਲਤ ਤਰੀਕੇ ਨਾਲ ਵੀ ਵਰਤੀ ਜਾ ਰਹੀ ਹੈ। ਨਤੀਜੇ ਵਜੋਂ ਆਨਲਾਈਨ ਫਾਇਨੈਂਸ਼ਲ ਫਰਾਡ ਦੇ ਮਾਮਲੇ ਬੇਹਿਸਾਬ ਵਧ ਰਹੇ ਹਨI ਅਤੇ ਲੋਕ ਬੜੀ ਤੇਜ਼ੀ ਨਾਲ ਠੱਗੀਆਂ ਦਾ ਸ਼ਿਕਾਰ ਬਣ ਰਹੇ ਹਨ।

ਮੇਰੇ ਕੋਲ ਰੋਜ਼ਾਨਾ ਕਈਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ—

ਥ੍ਰੈਟਿੰਗ ਕਾਲਾਂ, ਫਰਜ਼ੀ ਲੋਨ ਐਪਸ,ਗਲਤ ਲੋਨ ਵਰਣਨ (wrong loan description),ਫਰਜ਼ੀ ਆਨਲਾਈਨ ਵਰਕ, ਅਤੇ ਬਿਨਾਂ ਮਨਜ਼ੂਰੀ ਫਾਇਨੈਂਸ਼ਲ ਟ੍ਰਾਂਜ਼ੈਕਸ਼ਨਾਂ ਦੇ ਕੇਸ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਫਰਾਡਾਂ ਵਿੱਚ ਘਰੇਲੂ ਮਹਿਲਾਵਾਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਧਾਰਨ ਜੀਵਨ ਜੀਉਣ ਵਾਲੀਆਂ ਮਹਿਲਾਵਾਂ, ਜੋ ਕਈ ਵਾਰ ਤਕਨਾਲੋਜੀ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੀਆਂ, ਉਹ ਠੱਗੀਆਂ ਦੇ ਜਾਲ ਵਿੱਚ ਜ਼ਿਆਦਾ ਫਸ ਰਹੀਆਂ ਹਨ।

ਅਸੀਂ ਜਾਣਦੇ ਹਾਂ—ਆਨਲਾਈਨ ਫਾਇਨੈਂਸ਼ਲ ਫਰਾਡ ਤੋਂ ਕਿਵੇਂ ਬਚਿਆ ਜਾਵੇ?

  1. ਫਰਜ਼ੀ ਲੋਨ ਐਪ ਤੋਂ ਬਚੋ:ਇਹ ਠੱਗ ਪਹਿਲਾਂ ਮਿੱਠੀ ਬੋਲੀ ਵਿੱਚ ਬਿਨਾਂ ਬਿਆਜ ਵੱਡੇ ਲੋਨ ਦਾ ਵਾਅਦਾ ਕਰਦੇ ਹਨ ਅਤੇ ਫਿਰ ਪ੍ਰੋਸੈਸਿੰਗ ਫੀਸ ਦੇ ਨਾਮ ‘ਤੇ ਪੈਸੇ ਮੰਗਦੇ ਹਨ। ਸਾਵਧਾਨ ਰਹੋ – RBI ਦੁਆਰਾ ਰਜਿਸਟਰਡ NBFCs ਅਤੇ ਬੈਂਕ ਹੀ ਕਾਨੂੰਨੀ ਤੌਰ ‘ਤੇ ਲੋਨ ਦੇ ਸਕਦੇ ਹਨ।ਕਿਸੇ ਵੀ ਐਪ ਤੋਂ ਪਹਿਲਾਂ ਉਸਦੀ ਕੰਪਨੀ ਦੀ ਜਾਂਚ ਕਰੋ।
  2. ਕੋਈ ਅਣਜਾਣਾ ਕਾਲਰ ਜੇ ਪੈਸਾ ਮੰਗੇ—ਤੁਰੰਤ ਕਾਲ ਕੱਟੋ:ਠੱਗ ਲੋਕ WhatsApp ਕਾਲ, ਆਡੀਓ ਨੋਟ, ਵੀਡੀਓ ਕਾਲ ਅਤੇ ਡਰਾਉਣੀ ਭਾਸ਼ਾ ਵਰਤ ਕੇ ਦਬਾਅ ਬਣਾਉਂਦੇ ਹਨ। ਯਾਦ ਰੱਖੋ: ਕੋਈ ਵੀ ਸਰਕਾਰੀ ਅਧਿਕਾਰੀ WhatsApp ਰਾਹੀਂ ਕਦੇ ਪੈਸੇ ਨਹੀਂ ਮੰਗਦਾ।
  3. ਆਪਣੀ ਪਹਿਚਾਣ (ID) ਕਿਸੇ ਨੂੰ ਨਾ ਭੇਜੋ ਆਧਾਰ ਕਾਰਡ, PAN ਕਾਰਡ, ਬੈਂਕ ਡੀਟੇਲਾਂ, ATM OTP ਇਹ ਕਿਸੇ ਵੀ ਅਣਜਾਣੇ ਨਾਲ ਸਾਂਝੀਆਂ ਨਹੀਂ ਕਰਣੀਆਂ।
  4. ਲਾਭਦਾਇਕ ਆਨਲਾਈਨ ਵਰਕ ਦੇ ਨਾਂ ‘ਤੇ ਠੱਗੀਆਂ ਤੋਂ ਬਚੋ: ਘਰ ਬੈਠੇ 20,000 ਮਹੀਨਾ ਕਮਾਓ ਜਿਹੇ ਝਾਂਸੇ 90% ਫਰਜ਼ੀ ਹੁੰਦੇ ਹਨ।ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਦੀ ਪੂਰੀ ਤਹਕੀਕ ਕਰੋ।

 

  1. ਪੈਸੇ ਜਾਂ ਅਕਾਊਂਟ ਫ੍ਰੀਜ਼ ਹੋਣ ‘ਤੇ ਪੈਨਿਕ ਨਾ ਕਰੋ: ਠੱਗ ਲੋਕ ਕਹਿੰਦੇ ਹਨ ਕਿ ਤੁਹਾਡੇ ਖਾਤੇ ‘ਚ ਗਲਤ ਲੈਣ-ਦੇਣ ਹੋਈ ਹੈ ਅਤੇ ਉਸਨੂੰ ਖੋਲ੍ਹਣ ਲਈ ਪੈਸੇ ਜਮ੍ਹਾਂ ਕਰਵਾਓ। ਬੈਂਕ ਕਦੇ ਵੀ ਅਜਿਹਾ ਨਹੀਂ ਕਰਦਾ।

ਜੇ ਤੁਹਾਡੇ ਨਾਲ ਵੀ ਫਾਇਨੈਂਸ਼ਲ ਫਰਾਡ ਹੋਇਆ ਹੈ ਤਾਂ ਕੀ ਕਰੋ?

  1. ਤੁਰੰਤ 1930 (ਨੈਸ਼ਨਲ ਸਾਈਬਰ ਫਰਾਡ ਹੈਲਪਲਾਈਨ) ‘ਤੇ ਕਾਲ ਕਰੋ
  2. (http://www.cybercrime.gov.in) ਤੇ ਸ਼ਿਕਾਇਤ ਦਰਜ ਕਰੋ
  • ਬੈਂਕ ਨੂੰ ਤੁਰੰਤ ਸੂਚਿਤ ਕਰੋ
  1. ਸਾਰੇ ਸਕ੍ਰੀਨਸ਼ਾਟ, ਕਾਲ ਰਿਕਾਰਡਿੰਗ ਅਤੇ ਪੇਮੈਂਟ ਰਸੀਦਾਂ ਸੰਭਾਲ ਕੇ ਰੱਖੋ

ਜੇ ਤੁਹਾਡਾ ਖਾਤਾ ਫ੍ਰੀਜ਼ ਹੋ ਗਿਆ ਹੈ,ਤੁਹਾਡੇ ਨਾਲ ਪੈਸੇ ਦੀ ਠੱਗੀ ਹੋਈ ਹੈ, ਜਾਂ ਤੁਹਾਡੀ ਪਹਿਚਾਣ (ID) ਦਾ ਗਲਤ ਵਰਤੋਂ  ਕੀਤੀ ਗਈ ਹੈ,

ਤਾਂ ਇਸ ਵਿਚ ਕਾਨੂੰਨੀ ਸਲਾਹ ਬਹੁਤ ਜ਼ਰੂਰੀ ਹੈ।

ਸਹੀ ਕਾਨੂੰਨੀ ਮਦਦ ਲਈ ਸੰਪਰਕ ਕਰੋ:-

ਆਨਲਾਈਨ ਫਰਾਡ ਦੇ ਮਾਮਲਿਆਂ ਵਿੱਚ ਸਹੀ ਪੱਧਰ ‘ਤੇ ਕੰਮ ਅਤੇ ਕਾਨੂੰਨੀ ਕਾਰਵਾਈ ਜਾਣਣਾ ਬਹੁਤ ਅਹਿਮ ਹੁੰਦਾ ਹੈ।

ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਫਾਇਨੈਂਸ਼ਲ ਫਰਾਡ ਦਾ ਸ਼ਿਕਾਰ ਬਣੇ ਹੋ—

ਤਾਂ ਸਹੀ ਕਾਨੂੰਨੀ ਸਲਾਹ ਅਤੇ ਕਾਰਵਾਈ ਲਈ ਸਾਡੇ ਨਾਲ ਤੁਰੰਤ ਸੰਪਰਕ ਕਰੋ।