You are currently viewing ਚਰਚ ਨੂੰ ਡੇਰਾ ਅਤੇ ਧਾਰਮਿਕ ਤਰੀਕਿਆਂ ਨੂੰ ਪਾਖੰਡਵਾਦ ਬੋਲਣ ਵਾਲੇ ਲੋਕਾਂ ਖਿਲਾਫ ਪ੍ਰਸ਼ਾਸਨ ਕਰੇ ਕਾਰਵਾਈ : ਪਾਸਟਰ ਅੰਮ੍ਰਿਤ ਸੰਧੂ

ਚਰਚ ਨੂੰ ਡੇਰਾ ਅਤੇ ਧਾਰਮਿਕ ਤਰੀਕਿਆਂ ਨੂੰ ਪਾਖੰਡਵਾਦ ਬੋਲਣ ਵਾਲੇ ਲੋਕਾਂ ਖਿਲਾਫ ਪ੍ਰਸ਼ਾਸਨ ਕਰੇ ਕਾਰਵਾਈ : ਪਾਸਟਰ ਅੰਮ੍ਰਿਤ ਸੰਧੂ

ਚਰਚ ਨੂੰ ਡੇਰਾ ਅਤੇ ਧਾਰਮਿਕ ਤਰੀਕਿਆਂ ਨੂੰ ਪਾਖੰਡਵਾਦ ਬੋਲਣ ਵਾਲੇ ਲੋਕਾਂ ਖਿਲਾਫ ਪ੍ਰਸ਼ਾਸਨ ਕਰੇ ਕਾਰਵਾਈ : ਪਾਸਟਰ ਅੰਮ੍ਰਿਤ ਸੰਧੂ

 

ਪੁਤਲਾ ਫੂਕਣ ਵਾਲਿਆਂ ਨੂੰ ਛੇਤੀ ਕੀਤਾ ਜਾਵੇ ਗ੍ਰਿਫਤਾਰ

 

ਅੰਮ੍ਰਿਤਸਰ, 6 ਦਸੰਬਰ (ਬਲਜੀਤ ਬੱਲ)-ਜਲੰਧਰ ਵਿਖੇ ਕੁਝ ਲੋਕਾਂ ਵੱਲੋਂ ਖਾਂਬਰਾ ਚਰਚ ਦੇ ਮੁੱਖ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਅਤੇ ਉਨਾਂ ਦੀ ਪਤਨੀ ਸੋਨੀਆ ਨਰੂਲਾ ਦਾ ਪੁਤਲਾ ਫੂਕਣ ਅਤੇ ਚਰਚ ਨੂੰ ਡੇਰਾ ਕਹਿਣ ‘ਤੇ ਸਮੁੱਚੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਪੰਜਾਬ ਦੇ ਵੱਖ-ਵੱਖ ਪਾਸਟਰ ਸਾਹਿਬਾਨਾ ਨੇ ਜ਼ਿਲਾ ਪ੍ਰਸ਼ਾਸਨ ਤੋਂ

ਪੰਜਾਬ ਬਚਾਓ ਮੋਰਚਾ ਦੇ ਮੁਖੀ ਤੇਜਸਵੀ ਮਿਨਹਾਸ, ਭਾਣਾ ਸਿੱਧੂ ਅਤੇ ਭਗਤ ਸਿੰਘ ਦੋਆਬੀ ਦੀ ਗ੍ਰਿਫਤਾਰੀ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

ਸੋਸ਼ਲ ਮੀਡੀਆ ਰਾਹੀਂ ਪਾਸਟਰਾਂ ਦੇ ਫੂਕੇ ਗਏ ਪੁਤਲਿਆਂ ਅਤੇ ਚਰਚ ਨੂੰ ਡੇਰਾ ਕਹਿਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ‘ਦਿ ਚਰਚ ਆਫ ਸਲਵੇਸ਼ਨ, ਹਿਲਿੰਗ ਐਂਡ ਪ੍ਰੇਫੈਸੀ’ ਦੇ ਮੁੱਖ ਪ੍ਰਚਾਰਕ ਅੰਮ੍ਰਿਤ ਸੰਧੂ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ। ਅਜਿਹੀਆਂ ਟਿੱਪਣੀਆਂ ਨਾਲ ਧਾਰਮਿਕ ਨਫਰਤ ਫੈਲਾਉਣ ਦਾ ਖਤਰਾ ਬਣਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖਿਲਾਫ

ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਾਸਟਰ ਅੰਕੁਰ ਨਰੂਲਾ ਅਤੇ ਸੋਨੀਆ ਨਰੂਲਾ ਉਨਾਂ ਦੇ ਆਤਮਿਕ ਮਾਤਾ-ਪਿਤਾ ਹਨ। ਬੀਤੇ ਦਿਨੀ ਕੁਝ ਲੋਕਾਂ ਵੱਲੋਂ ਉਨਾਂ ਦੇ ਪੁਤਲੇ ਫੂਕੇ ਜਾਣ ‘ਤੇ ਜਿੱਥੇ ਉਨਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ, ਉਥੇ ਉਨਾਂ ਨੂੰ ਪੂਰੇ ਭਾਰਤ ਦੇ ਨਾਲ-ਨਾਲ ਦੇਸ਼ ਵਿਦੇਸ਼ ਅਤੇ ਪੰਜਾਬ ਭਰ ਦੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

 

ਪਾਸਟਰ ਅੰਮ੍ਰਿਤ ਸੰਧੂ ਨੇ ਚਰਚ ਨੂੰ ਡੇਰਾ, ਧਾਰਮਿਕ ਤਰੀਕਿਆਂ ਨੂੰ ਪਖੰਡਵਾਦ ਬੋਲਣ ਅਤੇ ਪੈਸੇ ਦੇ ਕੇ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਇਆ ਕਿਹਾ ਕਿ ਇਹ ਸਾਰੀਆਂ ਗੱਲਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਿਚਾਣ ਦੀ ਨੀਅਤ ਨਾਲ ਫੈਲਾਈਆ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਾਰਤ ਸਮੇਤ ਪੂਰੇ ਪੰਜਾਬ ‘ਚ ਹਰ ਧਰਮ ਨੂੰ ਆਪਣਾ-ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਕੁਝ ਲੋਕ ਉੱਠ ਕੇ ਆਪਣੀ ਹੀ ਵਿਚਾਰਧਾਰਾ ਨੂੰ ਲੈ ਕੇ ਖੜ੍ਹੇ ਹੋ ਰਹੇ ਹਨ ਅਤੇ ਚਰਚ ਵਿਚ ਜਿਸ ਤਰ੍ਹਾਂ ਨਾਲ ਸੇਵਾ ਹੋ ਰਹੀ ਹੈ, ਉਸ ਨੂੰ ਪਾਖੰਡਵਾਦ ਕਹਿ ਰਹੇ ਹਨ। ਉਨਾਂ ਕਿਹਾ ਕਿ ਚਰਚ ਵਿੱਚ ਕਿਸੇ ਦਾ ਵੀ ਕੋਈ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ, ਪ੍ਰਭੂ ਯਿਸੂ ਮਸੀਹ ਹੀ ਇੱਕ ਅਜਿਹਾ ਪਰਮੇਸ਼ਰ ਹੈ, ਜੋ ਲੋਕਾਂ ਨੂੰ ਬੀਮਾਰੀਆਂ ਅਤੇ ਦੁੱਖਾਂ ਤੋ ਆਜ਼ਾਦ ਕਰ ਕੇ ਨਵੀਂ ਜ਼ਿੰਦਗੀ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਮਸੀਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਪੰਜਾਬ ‘ਚ ਅਮਨ-ਸ਼ਾਂਤੀ ਦਾ ਮਾਹੌਲ ਖਰਾਬ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ।