ਪੰਜਾਬ ਵਿੱਚ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋ ਜਿਲਾ ਲੁਧਿਆਣਾ ਬੀ ਐਲ ਓ ਯੂਨੀਅਨ ਨਿਰਾਸ਼ ਕਿਹਾ ਸਰਕਾਰ ਧੱਕੇ ਨਾਲ ਦੀ ਰਹੀ ਹੈ ਵਾਧੂ ਕੰਮ
ਅੱਜ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੇ ਦਫਤਰ ਦੇ ਬਾਹਰ 100 ਲੋਕਾਂ ਦੀ ਗਿਣਤੀ ਦੇ ਕਰੀਬ ਬੀ ਐਲ ਉ ਜਿਲ੍ਹਾ ਲੁਧਿਆਣਾ ਦੀ ਯੂਨੀਅਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਡੀ ਸੀ ਦਫਤਰ ਵਿਖੇ ਪੁੱਜੀ ਅਤੇ ਹੰਗਾਮੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋ ਆਪਣੀਆਂ ਡਿਊਟੀਆਂ ਕੱਟਣ ਸੰਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਬੀ ਐਲ ਓ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਕੇਲਰ ਨੇ ਦੱਸਿਆ ਇੱਕ ਪਾਸੇ ਸਾਨੂੰ ਸਰਕਾਰ ਨੇ ਪਹਿਲ ਹੀ ਗੂੰਝਲਦਾਰ ਕੰਮ ਐਸ ਆਈ ਆਰ ਦਾ ਕੰਮ ਦਿੱਤਾ ਹੋਇਆ ਹੈ ਜਿਸ ਨਾਲ ਸੁੱਮਚਾ ਬੀ ਐਲ ਓ ਸਮਾਜ ਸੈਟਰਸ ਦੇ ਵਿੱਚ ਰਹਿੰਦਾ ਹੈ ਅਤੇ ਦੂਜੇ ਪਾਸੇ ਸਾਨੂੰ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਡਿਊਟੀਆਂ ਲੱਗਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕੀ ਸਾਡੀ ਫੋਨ ਰਾਹੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕੀ ਤੁਸੀ ਆਪਣੇ ਸਾਥੀਆਂ ਦੀ ਲਿਸਟ ਸਾਡੇ ਦਫਤਰ ਦੇ ਜਮਾਂ ਕਰਵਾ ਦਿਉ ਸੋਮਵਾਰ ਨੂੰ ਤੁਹਾਡੀਆਂ ਡਿਊਟੀ ਚੋਣਾਂ ਦੇ ਵਿੱਚੋਂ ਕੱਟ ਦਿੱਤੀਆਂ ਜਾਣਗੀਆਂ ਜੇਕਰ ਸੋਮਵਾਰ ਤੋਂ ਬਾਅਦ ਵੀ ਸਾਡੀ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਜਿਲ੍ਹਾ ਲੁਧਿਆਣਾ ਬੀ ਐਲ ਓ ਯੂਨੀਅਨ ਵੱਡੇ ਪੱਧਰ ਤੇ ਸ਼ੰਘਰਸ ਕਰੇਗੀ ਜਿਸ ਦੀ ਜਿੰਮੇਵਾਰੀ ਮੋਜੂਦਾ ਪ੍ਰਸ਼ਾਸਨ ਅਤੇ ਆਪ ਸਰਕਾਰ ਦੇ ਹੋਵੇਗੀ