ਤੇਜ਼ਸਵੀ ਮਿਨ੍ਹਾਸ ਗ੍ਰਿਫ਼ਤਾਰ, ਧਰਮ ਪਰਿਵਰਤਨ ਅਤੇ ਫੰਡਿੰਗ ਮਾਮਲੇ ਨੇ ਬਨਾਇਆ ਤਨਾਅ
ਜਾਲੰਧਰ: ਪੰਜਾਬ ਬਚਾਓ ਮੋਰਚਾ ਦੇ ਸੰਚਾਲਕ ਤੇਜ਼ਸਵੀ ਮਿਨ੍ਹਾਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਰੋਡ ਜਾਮ ਕਰਨ ਅਤੇ ਸਰਕਾਰੀ ਕੰਮ ਵਿੱਚ ਬਾਧਾ ਪੈਦਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਉਹ ਸਮੇਂ ਹੋਈ ਜਦੋਂ ਹਾਲ ਹੀ ਵਿੱਚ ਉਨ੍ਹਾਂ ਨੇ ਧਰਮ ਪਰਿਵਰਤਨ ਅਤੇ ਕਥਿਤ ਗੈਰ-ਕਾਨੂੰਨੀ ਫੰਡਿੰਗ ਨੂੰ ਲੈ ਕੇ ਪਾਸਟਰ ਅੰਕੁਰ ਨਰੂਲਾ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਸਨ।
ਪਿਛਲੇ ਦਿਨ ਈਡੀ ਦਫ਼ਤਰ ਦੇ ਬਾਹਰ ਹੋਏ ਪਰਦਰਸ਼ਨ ਦੌਰਾਨ ਤੇਜ਼ਸਵੀ ਅਤੇ ਮਾਡਲ ਟਾਊਨ ਪੁਲਿਸ ਵਿਚਕਾਰ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਮਲਾ ਦਰਜ ਹੋਇਆ। ਇਸ ਮਾਮਲੇ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਜ਼ਮਾਨਤ ਯਾਚਿਕਾ ਵੀ ਦਾਇਰ ਕੀਤੀ, ਪਰ ਕੋਰਟ ਨੇ ਉਹ ਬੇਲ ਅਰਜ਼ੀ ਖਾਰਜ ਕਰ ਦਿੱਤੀ।
ਮਾਮਲਾ ਉਸ ਵੇਲੇ ਹੋਰ ਗਰਮ ਹੋ ਗਿਆ ਜਦੋਂ ਤੇਜ਼ਸਵੀ ਨੇ ਈਡੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਸਟਰ ਅੰਕੁਰ ਨਰੂਲਾ ‘ਤੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਫੰਡ ਮਿਲਣ ਦੇ ਗੰਭੀਰ ਦੋਸ਼ ਲਗਾਏ।