ਗੁਲਾਬ ਦੇਵੀ ਹਸਪਤਾਲ ‘ਚ ਤਿਆਰ ਮਿਊਜ਼ੀਅਮ ਦਾ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਉਦਘਾਟਨ — ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਸੌਂਪੇ
ਜਲੰਧਰ : ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਪਹੁੰਚੇ, ਜਿੱਥੇ ਹਸਪਤਾਲ ਵੱਲੋਂ ਤਿਆਰ ਕੀਤੇ ਗਏ ਨਵੇਂ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ। ਹਸਪਤਾਲ ਪ੍ਰਬੰਧਨ ਦੇ ਅਨੁਸਾਰ, ਇਹ ਮਿਊਜ਼ੀਅਮ ਹਸਪਤਾਲ ਦੇ ਇਤਿਹਾਸ, ਕੰਮਕਾਜ ਅਤੇ ਸੇਵਾਵਾਂ ਨੂੰ ਦਰਸਾਉਂਦਾ ਹੈ, ਜਿਸਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਾਇਆ ਗਿਆ ਹੈ।
ਇਸ ਮੌਕੇ ਨਰਸਿੰਗ ਕਾਲਜ ਦੇ ਪਾਸਆਉਟ ਵਿਦਿਆਰਥੀਆਂ ਨੂੰ ਗਵਰਨਰ ਕਟਾਰੀਆ ਵੱਲੋਂ ਸਰਟੀਫ਼ਿਕੇਟ ਵੀ ਵੰਡੇ ਗਏ।
ਗਵਰਨਰ ਨੇ ਕਿਹਾ ਕਿ ਹਸਪਤਾਲ ਵਿੱਚ ਸ਼ੁਰੂ ਕੀਤੀਆਂ ਸਹੂਲਤਾਂ ਅਤੇ ਨਵਾਂ ਮਿਊਜ਼ੀਅਮ ਭਵਿੱਖ ਵਿੱਚ ਲੋਕਾਂ ਨੂੰ ਸੇਵਾ ਅਤੇ ਸਮਰਪਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਕਦਰ ਉਸਦੇ ਅਹੁਦੇ ਨਾਲ ਨਹੀਂ, ਸਗੋਂ ਉਸਦੀ ਨਿਸ਼ਠਾ ਅਤੇ ਸੇਵਾ ਨਾਲ ਹੋਦੀ ਹੈ।
ਨਵਜੋਤ ਕੌਰ ਦੀ ਮੁਲਾਕਾਤ ਬਾਰੇ ਪੁੱਛੇ ਸਵਾਲ ‘ਤੇ ਗਵਰਨਰ ਨੇ ਕਿਹਾ ਕਿ ਉਹ ਜਨਤਾ ਦੀ ਆਵਾਜ਼ ਸੁਣਦੇ ਹਨ। ਜੋ ਵੀ ਉਨ੍ਹਾਂ ਕੋਲ ਆਪਣੀ ਗੱਲ ਰੱਖਣ ਆਉਂਦਾ ਹੈ, ਉਹ ਉਸਦੀ ਗੱਲ ਸੁਣਦੇ ਅਤੇ ਉਸਦਾ ਮੈਮੋਰੈਂਡਮ ਪ੍ਰਾਪਤ ਕਰ ਲੈਂਦੇ ਹਨ। ਜਿੱਥੇ ਸੰਭਵ ਹੋਵੇ, ਉਸ ‘ਤੇ ਕਾਰਵਾਈ ਵੀ ਕੀਤੀ ਜਾਵੇਗੀ।
ਜਦੋਂ 500 ਕਰੋੜ ਰੁਪਏ ਦੇ ਅਟੈਚੀ ਮਾਮਲੇ ਬਾਰੇ ਪੁੱਛਿਆ ਗਿਆ, ਤਾੰ ਉਨ੍ਹਾਂ ਨੇ ਕਿਹਾ ਕਿ ਇਹ ਸੰਬੰਧਤ ਅਧਿਕਾਰੀਆਂ ਦਾ ਕੰਮ ਹੈ ਅਤੇ ਇਸ ਵਿੱਚ ਕਾਰਵਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।