You are currently viewing ਧਾਲੀਵਾਲ–ਕਾਦੀਆਂ ਰੋਡ ‘ਤੇ ਪੈਟਰੋਲ ਪੰਪ ‘ਤੇ ਪਿਸਤੌਲ ਦੀ ਨੋਕ ‘ਤੇ 2 ਲੱਖ ਦੀ ਲੁੱਟ, ਇਲਾਕੇ ‘ਚ ਦਹਿਸ਼ਤ

ਧਾਲੀਵਾਲ–ਕਾਦੀਆਂ ਰੋਡ ‘ਤੇ ਪੈਟਰੋਲ ਪੰਪ ‘ਤੇ ਪਿਸਤੌਲ ਦੀ ਨੋਕ ‘ਤੇ 2 ਲੱਖ ਦੀ ਲੁੱਟ, ਇਲਾਕੇ ‘ਚ ਦਹਿਸ਼ਤ

ਧਾਲੀਵਾਲ–ਕਾਦੀਆਂ ਰੋਡ ‘ਤੇ ਪੈਟਰੋਲ ਪੰਪ ‘ਤੇ ਪਿਸਤੌਲ ਦੀ ਨੋਕ ‘ਤੇ 2 ਲੱਖ ਦੀ ਲੁੱਟ, ਇਲਾਕੇ ‘ਚ ਦਹਿਸ਼ਤ

ਜਲੰਧਰ ਦੇ ਧਾਲੀਵਾਲ–ਕਾਦੀਆਂ ਰੋਡ ‘ਤੇ ਸਥਿਤ ਇੱਕ ਪੈਟਰੋਲ ਪੰਪ ‘ਤੇ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਕਰੀਬ 2 ਲੱਖ ਰੁਪਏ ਦੀ ਲੁੱਟ ਮਾਰ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਲੁਟੇਰੇ ਮੂੰਹ ਢੱਕ ਕੇ ਪੈਦਲ ਹੀ ਪੰਪ ‘ਤੇ ਪਹੁੰਚੇ। ਉਨ੍ਹਾਂ ਨੇ ਪਹਿਲਾਂ ਪੈਟਰੋਲ ਪੰਪ ਕਰਮਚਾਰੀ ਨੂੰ ਜਬਰਦਸਤੀ ਕਮਰੇ ਵਿੱਚ ਲੈ ਜਾ ਕੇ ਉਸ ਨਾਲ ਮਾਰਪੀਟ ਕੀਤੀ ਅਤੇ ਫਿਰ ਡਰਾਧਮਕਾ ਕਰ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

ਇਸ ਲੁੱਟ ਦੀ ਵਾਰਦਾਤ ਨਾਲ ਪਿੰਡਾਂ ਵਾਲੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਪੁਲਿਸ ਨੇ ਇਲਾਕੇ ਦਾ ਮੋਬਾਈਲ ਡੰਪ ਵੀ ਇਕੱਠਾ ਕਰ ਲਿਆ ਹੈ, ਤਾਂ ਜੋ ਲੁਟੇਰਿਆਂ ਦੀ ਮੂਵਮੈਂਟ ਅਤੇ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।