ਜਾਲੰਧਰ ’ਚ ਲਾਪਰਵਾਹੀ ਭਰਿਆ ਪ੍ਰੋਟੈਸਟ ਚਰਚਾ ਦਾ ਕੇਂਦਰ ਬਣਿਆ
ਜਾਲੰਧਰ ਤੋਂ ਇੱਕ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਬਟੋਰੀ ਹੈ। ਦਰਅਸਲ, ਇਸਾਈ ਭਾਈਚਾਰੇ ਦੇ ਕੁਝ ਲੋਕ ਭਾਨਾ ਸਿੱਧੂ ਅਤੇ ਤੇਜਸਵੀ ਮਿੰਹਾਸ ਦੇ ਖਿਲਾਫ ਰੋਸ਼ ਪ੍ਰਗਟ ਕਰਨ ਲਈ ਡੀ.ਸੀ. ਦਫ਼ਤਰ ਪਹੁੰਚੇ ਸਨ, ਪਰ ਇਸ ਪ੍ਰਦਰਸ਼ਨ ਦੌਰਾਨ ਐਸੀ ਲਾਪਰਵਾਹੀ ਸਾਹਮਣੇ ਆਈ ਕਿ ਇਹ ਵਿਰੋਧ ਆਪ ਹੀ ਵਿਵਾਦ ਅਤੇ ਮਜ਼ਾਕ ਦਾ ਵਿਸ਼ਾ ਬਣ ਗਿਆ।
ਗਲਤ ਪੋਸਟਰਾਂ ਨੇ ਬਣਾਇਆ ਮਾਹੌਲ ਹਾਸਿਆਸਪਦ
ਜਾਣਕਾਰੀ ਮੁਤਾਬਕ, ਕੁਝ ਇਸਾਈ ਸੰਗਠਨਾਂ ਨੇ ਡੀ.ਸੀ. ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ। ਲੋਕ ਹੱਥਾਂ ਵਿੱਚ ਪਲੇਕਾਰਡ ਫੜ ਕੇ ਭਾਨਾ ਸਿੱਧੂ ਅਤੇ ਤੇਜਸਵੀ ਮਿੰਹਾਸ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਪ੍ਰਦਰਸ਼ਕਾਰਾਂ ਵਿੱਚੋਂ ਕੁਝ ਦੇ ਹੱਥਾਂ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਪੋਸਟਰ ਦੇ ਦਿੱਤਾ ਗਿਆ, ਜਦਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੁਝ ਲੈਣਾ-ਦੇਣਾ ਹੀ ਨਹੀਂ ਸੀ।
ਇਸ ਦ੍ਰਿਸ਼ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਕਈ ਪ੍ਰਦਰਸ਼ਨਕਾਰੀ ਆਪ ਵੀ ਇਸ ਗੱਲ ਤੋਂ ਬੇਖ਼ਬਰ ਸਨ ਕਿ ਅਸਲ ਵਿੱਚ ਇਹ ਵਿਰੋਧ ਕਿਸ ਮੁੱਦੇ ’ਤੇ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਕਈ ਲੋਕ ਸਿਰਫ਼ ਨਾਰੇ ਲਗਾਉਂਦੇ ਦਿੱਖੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਵਿਰੋਧ ਦਾ ਮੁੱਖ ਕਾਰਨ ਕੀ ਹੈ। ਹੱਥ ਵਿੱਚ ਗਲਤ ਪੋਸਟਰ ਫੜੇ ਕੁਝ ਲੋਕ ਬਿਨਾ ਸਮਝੇ-ਬੁਝੇ ਬਾਰ-ਬਾਰ ਨਾਰੇ ਲਗਾਉਂਦੇ ਰਹੇ।
ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ, ਜੋ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਲੋਕ ਇਸਨੂੰ “ਲਾਪਰਵਾਹੀ ਭਰਿਆ ਪ੍ਰੋਟੈਸਟ” ਕਹਿ ਕੇ ਟਰੋਲ ਕਰ ਰਹੇ ਹਨ।
ਅਸਲ ਮੁੱਦਾ ਪਿੱਛੇ ਰਿਹਾ
ਗੌਰਤਲਬ ਹੈ ਕਿ ਭਾਨਾ ਸਿੱਧੂ ਅਤੇ ਤੇਜਸਵੀ ਮਿੰਹਾਸ ਨਾਲ ਜੁੜੇ ਕਿਸੇ ਤਾਜ਼ਾ ਵਿਵਾਦ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਕੁਝ ਲੋਕ ਨਾਰਾਜ਼ ਸਨ। ਇਸੇ ਸਬੰਧ ਵਿੱਚ ਉਹ ਵਿਰੋਧ ਕਰਨ ਡੀ.ਸੀ. ਦਫ਼ਤਰ ਪਹੁੰਚੇ। ਪਰ ਪ੍ਰਦਰਸ਼ਨ ਵਿੱਚ ਸ਼ਾਮਲ ਕਈ ਲੋਕਾਂ ਨੂੰ ਨਾ ਤਾਂ ਪੂਰੀ ਜਾਣਕਾਰੀ ਸੀ ਅਤੇ ਨਾ ਹੀ ਸਹੀ ਪੋਸਟਰ।
ਇਸ ਲਾਪਰਵਾਹੀ ਕਾਰਨ ਸਾਰਾ ਪ੍ਰਦਰਸ਼ਨ ਇੱਕ ਗੰਭੀਰ ਮੁੱਦੇ ਤੋਂ ਹੱਟ ਕੇ ਹਾਸਿਆਸਪਦ ਬਣ ਗਿਆ।