You are currently viewing ਨਾਬਾਲਿਗ ਕੁੜੀ ਨੂੰ ਅੱਗਵਾ ਕਰ ਦੁਰਵਿਵਹਾਰ ਕਰਨ ਦੇ ਮਾਮਲੇ ‘ਚ ਸਨੀ ਕੁਮਾਰ ਨੂੰ 20 ਸਾਲ ਕੈਦ — ਸਾਜ਼ਿਸ਼ ਦੇ ਦੋਸ਼ ‘ਚ ਔਰਤ ਬਰੀ

ਨਾਬਾਲਿਗ ਕੁੜੀ ਨੂੰ ਅੱਗਵਾ ਕਰ ਦੁਰਵਿਵਹਾਰ ਕਰਨ ਦੇ ਮਾਮਲੇ ‘ਚ ਸਨੀ ਕੁਮਾਰ ਨੂੰ 20 ਸਾਲ ਕੈਦ — ਸਾਜ਼ਿਸ਼ ਦੇ ਦੋਸ਼ ‘ਚ ਔਰਤ ਬਰੀ

ਨਾਬਾਲਿਗ ਕੁੜੀ ਨੂੰ ਅੱਗਵਾ ਕਰ ਦੁਰਵਿਵਹਾਰ ਕਰਨ ਦੇ ਮਾਮਲੇ ‘ਚ ਸਨੀ ਕੁਮਾਰ ਨੂੰ 20 ਸਾਲ ਕੈਦ — ਸਾਜ਼ਿਸ਼ ਦੇ ਦੋਸ਼ ‘ਚ ਔਰਤ ਬਰੀ

ਅਤਿਰਿਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕਾਂਬੋਜ ਦੀ ਅਦਾਲਤ ਨੇ ਨਾਬਾਲਿਗ ਕੁੜੀ ਨੂੰ ਅੱਗਵਾ ਕਰ ਉਸ ਨਾਲ ਦੁਰਵਿਵਹਾਰ ਕਰਨ ਦੇ ਗੰਭੀਰ ਮਾਮਲੇ ਵਿੱਚ ਦੋਸ਼ੀ ਪਾਏ ਜਾਣ ‘ਤੇ ਸਨੀ ਕੁਮਾਰ ਨਿਵਾਸੀ ਜਗਰਾਓਂ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਜੇ ਜੁਰਮਾਨਾ ਨਾ ਭਰਾ ਗਿਆ ਤਾਂ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।

ਸਾਜ਼ਿਸ਼ ਦੇ ਦੋਸ਼ ਤਹਿਤ ਔਰਤ ਬਰੀ

ਇਸੇ ਮਾਮਲੇ ਵਿੱਚ ਦੋਸ਼ਨਾਮੇ ਅਨੁਸਾਰ ਸਾਜ਼ਿਸ਼ ਵਿੱਚ ਸ਼ਾਮਲ ਦੱਸੀਆਂ ਗਈ ਔਰਤ ਰੋਸੀ, ਪਤਨੀ ਰਾਮਗੋਪਾਲ, ਨਿਵਾਸੀ ਟੂਟ ਕਲਾਂ ਨਕੋਦਰ ਨੂੰ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਕਾਰਨ ਬਰੀ ਕਰ ਦਿੱਤਾ ਹੈ।

ਮਾਮਲੇ ਦੀ ਪਿਛੋਕੜ

ਇਹ ਕੇਸ ਦੋਵੇਂ ਦੇ ਖਿਲਾਫ਼ 4 ਅਪ੍ਰੈਲ 2024 ਨੂੰ ਦਰਜ ਕੀਤਾ ਗਿਆ ਸੀ। ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਇਹ ਮਾਮਲਾ ਪੀੜਤ ਨਾਬਾਲਿਗ ਕੁੜੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਸੀ, ਜਿਸ ਵਿੱਚ ਅੱਗਵਾ ਅਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਗਾਏ ਗਏ ਸਨ।