You are currently viewing ਜਲੰਧਰ ‘ਚ ਸਨੇਚਿੰਗ ਵਿਰੁੱਧ ਵੱਡੀ ਕਾਰਵਾਈ, 3 ਸਨੇਚਰ ਗ੍ਰਿਫ਼ਤਾਰ; 5 ਮੋਟਰਸਾਈਕਲਾਂ, ਐਕਟਿਵਾ ਤੇ 8 ਮੋਬਾਈਲ ਫ਼ੋਨ ਬਰਾਮਦ

ਜਲੰਧਰ ‘ਚ ਸਨੇਚਿੰਗ ਵਿਰੁੱਧ ਵੱਡੀ ਕਾਰਵਾਈ, 3 ਸਨੇਚਰ ਗ੍ਰਿਫ਼ਤਾਰ; 5 ਮੋਟਰਸਾਈਕਲਾਂ, ਐਕਟਿਵਾ ਤੇ 8 ਮੋਬਾਈਲ ਫ਼ੋਨ ਬਰਾਮਦ

ਜਲੰਧਰ ‘ਚ ਸਨੇਚਿੰਗ ਵਿਰੁੱਧ ਵੱਡੀ ਕਾਰਵਾਈ, 3 ਸਨੇਚਰ ਗ੍ਰਿਫ਼ਤਾਰ; 5 ਮੋਟਰਸਾਈਕਲਾਂ, ਐਕਟਿਵਾ ਤੇ 8 ਮੋਬਾਈਲ ਫ਼ੋਨ ਬਰਾਮਦ

ਜਲੰਧਰ ਵਿੱਚ ਸਪੈਸ਼ਲ ਸੈੱਲ ਦੀ ਟੀਮ ਨੇ ਥਾਣਾ ਨੰਬਰ 6 ਦੀ ਪੁਲਿਸ ਨਾਲ ਮਿਲ ਕੇ ਸਨੇਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਲ 3 ਸਨੇਚਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਧਰਮਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਟੀਮਾਂ ਦੀ ਸਾਂਝੀ ਕਾਰਵਾਈ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 5 ਮੋਟਰਸਾਈਕਲਾਂ, 1 ਐਕਟਿਵਾ ਅਤੇ 8 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਨੀ, ਆਕਾਸ਼ਦੀਪ (ਵਾਸੀ ਜਲੰਧਰ) ਅਤੇ ਜਿਤੇਂਦਰ (ਵਾਸੀ ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਏਸੀਪੀ ਸੈਂਟ੍ਰਲ ਅਜੈ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਸਨੇਚਿੰਗ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਸਨੇਚਿੰਗ ਦੀ ਇੱਕ ਸੋਨੇ ਦੀ ਵਾਲੀ (ਚੇਨ) ਅਤੇ ਦੋ ਬਿਨਾਂ ਨੰਬਰ ਦੀਆਂ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ। ਦੋਸ਼ੀਆਂ ਦੀ ਪਹਿਚਾਣ ਰਣਜੀਤ (ਵਾਸੀ ਕਪੂਰਥਲਾ) ਅਤੇ ਰਣਜੀਤ (ਵਾਸੀ ਜਲੰਧਰ) ਵਜੋਂ ਹੋਈ ਹੈ।

ਇੱਕ ਹੋਰ ਮਾਮਲੇ ਵਿੱਚ ਵੀ ਏਸੀਪੀ ਸੈਂਟ੍ਰਲ ਅਜੈ ਸਿੰਘ ਨੇ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਦੋ ਸੋਨੇ ਦੀਆਂ ਵਾਲੀਆਂ (ਚੇਨਾਂ) ਅਤੇ ਇੱਕ ਬਿਨਾਂ ਨੰਬਰ ਦੀ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।